Sidhu Moosewala ਦੇ ਮਾਤਾ-ਪਿਤਾ ਨੂੰ ਧਮਕੀਆਂ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ | OneIndia Punjabi

2023-03-07 1

ਮਾਨਸਾ ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਧਮਕੀ ਦੇਣ ਵਾਲਾ ਨਾਬਾਲਗ ਲੜਕਾ ਗ੍ਰਿਫਤਾਰ ਕਰ ਲਿਆ ਹੈ। ਡਾ. ਨਾਨਕ ਸਿੰਘ ਐਸ.ਐਸ.ਪੀ. ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਮੇਲ ’ਤੇ ਧਮਕੀ ਦੇਣ ਵਾਲਾ 10ਵੀਂ ’ਚ ਪੜ੍ਹਦਾ ਦਾ ਵਿਦਿਆਰਥੀ ਹੈ, ਜਿਸਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਮਾਨਸਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਸ ਬੱਚੇ ਵੱਲੋਂ ਦਿੱਤੀ ਗਈ ਧਮਕੀ ਦਾ ਗੈਂਗਸਟਰ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।